Punjab Civil Services Rules ਅਧੀਨ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਕਰਨ ਬਾਰੇ ਮਿਤੀ 12-08-2015 ਨੂੰ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ ਸਬੰਧੀ ਰੇਟ ਫਿਕਸ ਕਰਨ ਬਾਰੇ।
Punjab Civil Services Rules ਅਧੀਨ Medical Reimbursement ਲਈ ਪੰਜਾਬ ਸਰਕਾਰ ਦੇ ਡਾਈਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ (ਪੀ,ਐੱਮ,ਐੱਚ ਸ਼ਾਖਾ) ਵੱਲੋਂ ਮੀਮੋ ਨੰ. ਮੈਡੀਕਲ (2)-ਪ-2015/9359-9459 ਮਿਤੀ 07-11-2015 ਰਾਹੀਂ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਕਰਨ ਬਾਰੇ ਮਿਤੀ 12-08-2015 ਨੂੰ ਹੋਈ ਮੀਟਿੰਗ ਵਿੱਚ ਕੀਤੇ ਫੈਸਲੇ ਸਬੰਧੀ ਰੇਟ ਫਿਕਸ ਕਰਨ ਬਾਰੇ Punjab Civil Services Rules ਅਧੀਨ ਕੁੱਝ ਹਦਾਇਤਾਂ ਜਾਰੀ ਕਰਦੇ ਹੋਏ ਨਵੇਂ ਰੇਟ ਨਿਰਧਾਰਿਤ ਕਰਨ ਲਈ ਫੈਸਲੇ ਲਏ ਗਏ ਹਨ।
ਨੋਟ: Punjab Civil Services Rules ਅਧੀਨ ਸਿਹਤ ਪਾਲਿਸੀ ਮਿਤੀ 13-02-1995 ਅਨੁਸਾਰ ਡਾਈਰੈਕਟਰ ਸਿਹਤ ਤੇ ਪਰਿਵਾਰ ਭਲਾਈ, ਪੰਜਾਬ Medical Reimbursement/ ਮੈਡੀਕਲ ਬਿਲਾਂ ਦੀ ਪ੍ਰਤੀ ਪੂਰਤੀ ਲਈ ਰੇਟ ਫਿਕਸ ਕਰਨ ਲਈ ਸਮਰੱਥ ਅਧਿਕਾਰੀ ਹਨ।
1) ਏਮਜ ਦੀ ਨਵੀਂ ਰੇਟ ਲਿਸਟ ਲਾਗੂ ਕਰਨ ਬਾਰੇ – ਮਿਤੀ 15-08-2015 ਨੂੰ ਜਾਂ ਇਸ ਤੋਂ ਬਾਅਦ ਕਰਵਾਏ ਗਏ ਇਲਾਜ ਤੇ ਏਮਜ ਦੀ ਨਵੀਂ ਰੇਟ ਲਿਸਟ ਲਾਗੂ ਕਰ ਦਿੱਤੀ ਜਾਵੇ।
2) ਲਿਵਰ ਟਰਾਂਸਪਲਾਂਟ, ਕਿਡਨੀ ਟਰਾਂਸਪਲਾਂਟ ਅਤੇ ਕੈਂਸਰ – ਇਨ੍ਹਾਂ ਤਿੰਨ੍ਹਾਂ ਬਿਮਰੀਆਂ ਦੇ ਕੇਸਾਂ ਵਿੱਚ ਸੀ.ਡੀ.ਸੀ. ਬਨਣ ਤੋਂ ਪਹਿਲਾਂ ਦੇ 6 ਮਹੀਨੇ ਤੱਕ ਦੇ ਆਊਟਡੋਰ ਇਲਾਜ ਦੀ ਪ੍ਰਤੀ-ਪੂਰਤੀ ਕਰ ਦਿੱਤੀ ਜਾਵੇ ਅਤੇ ਮਰੀਜ ਦੀ ਮੋਤ ਹੋਣ ਦੀ ਸੂਰਤ ਵਿੱਚ ਇਨ੍ਹਾਂ ਤਿਨ੍ਹੇ ਹੀ ਬਿਮਾਰੀਆਂ ਦੇ ਕੇਸਾਂ ਵਿੱਚ ਸੀ.ਡੀ.ਸੀ. ਬਨਣ ਤੋਂ ਬਿਨ੍ਹਾਂ ਵੀ ਆਉਟਡੋਰ ਇਲਾਜ ਦੀ ਪ੍ਰਤੀ ਪੂਰਤੀ ਕਰ ਦਿੱਤੀ ਜਾਵੇ।
3) ਡਾਇਲੈਸਿਸ ਦੇ ਕੇਸਾਂ ਵਿੱਚ ਆਉਟਡੋਰ ਇਲਾਜ ਬਾਰੇ – ਅਜਿਹੇ ਕੇਸਾਂ ਵਿੱਚ ਪ੍ਰੋਸੀਜਰ ਵਾਲੇ ਦਿਨ ਦੀ ਦਵਾਈ ਦੀ ਪ੍ਰਤੀ ਪੂਰਤੀ ਕਰ ਦਿੱਤੀ ਜਾਵੇ ਅਤੇ ਬਾਅਦ ਦੀ ਦਵਾਈ ਲਈ ਸੀ.ਡੀ.ਸੀ. ਮੰਗ ਲਿਆ ਜਾਵੇ।
4) ਈ.ਸੀ.ਪੀ. ਪ੍ਰੋਸੀਜਰ ਬਾਰੇ – ਈ.ਸੀ.ਪੀ. ਪ੍ਰੋਸੀਜਰ ਦੀ ਪ੍ਰਤੀ ਪੂਰਤੀ ਨਾਂ ਕੀਤੀ ਜਾਵੇ।
5) ਇਨਸੋਲੀਨ ਪੰਪ ਸਬੰਧੀ – Drug Delivery System ਹੈ ਇਸ਼ ਲਈ ਇਹ ਪ੍ਰਤੀ ਪੂਰਤੀ ਯੋਗ ਨਹੀਂ ਹੈ।
6) ਸਾਈਬਰ ਨਾਈਫ ਪ੍ਰੋਸੀਜਰ (CyberKnife Therapy) – ਸਾਈਬਰ ਨਾਈਫ ਦੇ ਕੇਸਾਂ ਵਿੱਚ ਪੈਕੇਜ ਦਾ ਗਾਮਾ ਨਾਈਫ ਦੇ ਕੇਸਾਂ ਵਾਂਗ ਇਲਾਜ ਦਾ ਪੈਕੇਜ ਕਰ ਦਿੱਤਾ ਜਾਵੇ।
7) ਆਊਟਡੋਰ ਕਰਵਾਏ ਸੀ.ਟੀ.ਸਕੈਨ, ਐੱਮ.ਆਰ.ਆਈ. ਪੈਟ ਸਕੈਨ ਅਤੇ ਕੋਈ ਵੀ ਇਨਵੈਸਟੀਗੇਸ਼ਨ – ਕਰੋਨਿਕ ਸਰਟੀਫਿਕੇਟ ਤੋਂ ਬਿਨ੍ਹਾਂ ਓ.ਪੀ.ਡੀ. ਕਰਵਾਏ ਸੀ.ਟੀ.ਸਕੈਨ, ਐੱਮ.ਆਰ.ਆਈ. ਪੈਟ ਸਕੈਨ ਅਤੇ ਕੋਈ ਵੀ ਇਨਵੈਸਟੀਗੇਸ਼ਨ ਦੀ ਪ੍ਰਤੀ ਪੂਰਤੀ ਨਾਂ ਕੀਤੀ ਜਾਵੇ।
8) ਜਿਨ੍ਹਾਂ ਆਈਟਮਾਂ ਦੇ ਰੇਟ ਏਮਜ ਨਵੀਂ ਦਿੱਲੀ ਵਿਖੇ ਉਪਲੱਬਧ ਨਹੀ ਹਨ – ਅਜਿਹੇ ਕੇਸਾਂ ਵਿੱਚ ਪੀ.ਜੀ.ਆਈ. ਚੰਡੀਗੜ੍ਹ ਦੇ ਰੇਟਾਂ ਅਨੁਸਾਰ ਪ੍ਰਤੀ ਪੂਰਤੀ ਕਰ ਦਿੱਤੀ ਜਾਵੇ।
9) ਡਿਸਕਾਉਂਟ, ਸਬਸਿਡੀ ਅਤੇ ਵੈਟ ਸਬੰਧੀ – ਡਿਸਕਾਉਂਟ, ਸਬਸਿਡੀ ਅਗਰ ਕਿਸੇ ਵਿਸ਼ੇਸ਼ ਆਈਟਮ ਉੱਤੇ ਦਿੱਤਾ ਗਿਆ ਹੈ ਤਾਂ ਹੀ ਕੱਟਿਆ ਜਾਵੇ, ਕੁੱਲ ਬਿਲ ਵਿੱਚ ਨਹੀਂ। ਵੈਟ ਦੀ ਪ੍ਰਤੀ ਪੂਰਤੀ ਕਰ ਦਿੱਤੀ ਜਾਵੇ।
10) ਦੰਦਾਂ ਦੇ ਇਲਾਜ ਵਿੱਚ ਆਰ.ਸੀ.ਟੀ./ ਕਰਾਉਨ ਅਤੇ ਦੰਦਾਂ ਦਾ ਇਮਪਲਾਂਟ ਬਾਰੇ – ਆਰ.ਸੀ.ਟੀ. ਇਲਾਜ ਲਈ 1000/- ਰੁਪੈ ਦੀ ਪ੍ਰਤੀ ਪੂਰਤੀ ਕੀਤੀ ਜਾਵੇ।
11) ਕੋਕਲੀਅਰ ਇਮਪਲਾਂਟ (Cochlear implant) – ਏਮਜ ਦੀ ਲਿਸਟ ਅਨੁਸਾਰ ਕੋਕਲੀਅਰ ਇਮਪਲਾਂਟ ਦਾ ਉੱਕਾ-ਪੁੱਕਾ ਪੈਕੇਜ 500000/- ਰੁਪੈ ਦੀ ਪ੍ਰਤੀ ਪੂਰਤੀ ਕੀਤੀ ਜਾਵੇ।
Read Official Notification Here: Punjab Civil Services Rules for Medical Reimbursement – ਮੀਮੋ ਨੰ. ਮੈਡੀਕਲ (2)-ਪ-2015/9359-9459 ਮਿਤੀ 07-11-2015